ਚੁਣੋ ਕਿ ਕਿਹੜਾ Firefox Browser ਬਰਾਊਜ਼ਰ ਤੁਹਾਡੀ ਭਾਸ਼ਾ ਵਿੱਚ ਡਾਊਨਲੋਡ ਕਰਨਾ ਹੈ

ਹਰ ਇੱਕ ਨੂੰ ਇੰਟਰਨੈੱਟ ਦੀ ਵਰਤੋਂ ਕਰਨ ਦਾ ਹੱਕ ਹੈ — ਤੁਹਾਡੀ ਭਾਸ਼ਾ ਕਦੇ ਵੀ ਰੁਕਾਵਟ ਨਹੀਂ ਹੋਣੀ ਚਾਹੀਦੀ। ਇਸ ਲਈ — ਦੁਨੀਆ ਭਰ ਦੇ ਸਮਰਪਿਤ ਵਾਲੰਟੀਅਰਾਂ ਦੀ ਮਦਦ ਨਾਲ — ਅਸੀਂ 90 ਤੋਂ ਵੱਧ ਭਾਸ਼ਾਵਾਂ ਵਿਚ Firefox ਬਰਾਊਜ਼ਰ ਦੇ ਰਹੇ ਹਾਂ।

1. ਬਰਾਊਜ਼ਰ: Firefox ਵੱਖਰੇ ਉਤਪਾਦ ਨੂੰ ਚੁਣੋ

2. ਪਲੇਟਫਾਰਮ: ਹੇਠਲੀ ਸੂਚੀ ਵਿੱਚੋਂ ਚੁਣੋ ਮਦਦ ਲਵੋ

ਇੰਸਟਾਲਰਾਂ ਬਾਰੇ ਜਾਣੋ

  • 64-ਬਿੱਟ ਇੰਸਟਾਲਰ

    64-ਬਿੱਟ ਪਰੋਸੈਸਰ ਵਾਲੇ ਕੰਪਿਊਟਰਾਂ ਲਈ 64-ਬਿੱਟ ਇੰਸਟਾਲਰ ਦੀ ਚੋਣ ਕਰੋ, ਜੋ ਕਿ ਉਹਨਾਂ ਨੂੰ ਵੱਖਰੇ ਪਰੋਗਰਾਮਾਂ ਲਈ ਵਧੇਰੇ RAM ਨਿਰਧਾਰਤ ਕਰਨ ਦੀ ਮਨਜੂਰੀ ਦਿੰਦਾ ਹੈ — ਖੇਡਾਂ ਅਤੇ ਹੋਰ ਮੰਗਾਂ ਵਾਲੇ ਕਾਰਜਾਂ ਲਈ ਵਿਸ਼ੇਸ਼ ਤੌਰ ਤੇ ਮਹੱਤਵਪੂਰਨ।

  • 32-ਬਿੱਟ ਇੰਸਟਾਲਰ

    32-ਬਿੱਟ ਪ੍ਰੋਸੈਸਰਾਂ ਵਾਲੇ ਕੰਪਿਊਟਰਾਂ ਲਈ — ਜਾਂ ਪੁਰਾਣੇ ਜਾਂ ਘੱਟ ਸ਼ਕਤੀਸ਼ਾਲੀ ਕੰਪਿਊਟਰਾਂ ਲਈ 32-ਬਿੱਟ ਇੰਸਟਾਲਰ ਚੁਣੋ। ਜੇਕਰ ਤੁਸੀਂ ਨਿਸ਼ਚਤ ਨਹੀਂ ਹੋ ਕਿ ਕੀ ਤੁਸੀਂ 64-ਬਿੱਟ ਜਾਂ 32-ਬਿੱਟ ਇੰਸਟਾਲਰ ਦੀ ਚੋਣ ਕਰੋਗੇ, ਤਾਂ ਅਸੀਂ ਤੁਹਾਨੂੰ 32-ਬਿੱਟ ਨਾਲ ਜਾਣ ਦੀ ਸਿਫਾਰਸ਼ ਕਰਦੇ ਹਾਂ।

  • MSI ਇੰਸਟਾਲਰ

    ਕਾਰਪੋਰੇਟ ਆਈਟੀ ਲਈ ਵਿੰਡੋਜ਼ ਇੰਸਟਾਲਰ, ਜੋ Firefox Browser ਬਰਾਉਜ਼ਰ ਦੇ ਸੰਰਚਨਾ, ਡਿਪਲਾਇਮੈਂਟ ਅਤੇ ਮੈਨੇਜਮੈਂਟ ਨੂੰ ਸਰਲ ਬਣਾਉਂਦਾ ਹੈ।

  • ARM64/AArch64 ਇੰਸਟਾਲਰ

    Windows ਅਤੇ ਲੀਨਕਸ ਕੰਪਿਊਟਰਾਂ ਲਈ ARM64/AArch64 ਇੰਸਟਾਲਰ ਹੈ।

  • Microsoft ਸਟੋਰ

    ਇਹ ਚੋਣ Microsoft Store ਵੈੱਬ ਪੋਰਟਲ ਵਿੱਚ Firefox ਉਤਪਾਦ ਨੂੰ ਖੋਲ੍ਹੇਗੀ। ਜੇ ਤੁਸੀਂ ਵਿੰਡੋਜ਼ 10 ਜਾਂ ਵਿੰਡੋਜ਼ 11 ਵਰਤ ਰਹੇ ਹੋ ਤਾਂ ਇਹ ਚੋਣ ਇਸ ਸਫ਼ੇ ਤੋਂ Microsoft Store ਨੂੰ ਖੋਲ੍ਹੇਗੀ ਅਤੇ Firefox ਨੂੰ ਇੰਸਟਾਲ ਕਰੇਗੀ। ਜੇ ਤੁਸੀਂ Microsoft Store ਤੋਂ ਇੰਸਟਾਲ ਕੀਤਾ ਹੈ ਤਾਂ Firefox ਲਈ ਅੱਪਡੇਟ Microsoft Store ਰਾਹੀਂ ਕੀਤੇ ਜਾਣਗੇ। ਜਦੋਂ Microsoft Store ਤੋਂ ਇੰਸਟਾਲ ਕਰਦੇ ਹੋ ਤਾਂ Firefox ਦੇ ਰਵੱਈਏ ਅਤੇ ਸਮਰੱਥਾ ਵਿੱਚ ਥੋੜ੍ਹਾ ਜਿਹਾ ਫ਼ਰਕ ਹੁੰਦਾ ਹੈ, ਪਰ ਬਹੁਤੇ ਵਰਤੋਂਕਾਰਾਂ ਨੂੰ ਪਤਾ ਵੀ ਨਹੀਂ ਲੱਗੇਗਾ।

3. ਭਾਸ਼ਾ: ਜਾਰੀ ਰੱਖਣ ਵਾਸਤੇ ਪਲੇਟਫਾਰਮ ਨੂੰ ਚੁਣੋ

4. ਡਾਊਨਲੋਡ: ਜਾਰੀ ਰੱਖਣ ਵਾਸਤੇ ਪਲੇਟਫਾਰਮ ਨੂੰ ਚੁਣੋ